ਆਓ ਆਪਣੀ ਜੀਭ ਦਾ ਜ਼ੋਰ ਅਜਮਾਓ!
ਕੱਚਾ ਪਾਪੜ ਪੱਕਾ ਪਾਪੜ
ਮੇਰਾ ਨਾਮ ਤੇਰਾ ਨਾਮ - ਤੇਰਾ ਨਾਮ ਮੇਰਾ ਨਾਮ
ਸਰਦ ਸਰਦੀ ਗਰਮ ਗਰਮੀ
ਜੋ ਹੱਸੇਗਾ ਉਹ ਫਸੇਗਾ - ਜੋ ਫਸੇਗਾ ਉਹ ਹੱਸੇਗਾ
ਦਾਦਾ ਜੀ ਦੇ ਦੋ ਮੈਨੂੰ ਦਾਦੀ ਦੇ ਦੰਦਾਂ ਦੀ ਦਵਾਈ
ਰਾਜਾ ਗੋਪੀ ਗੋਪ ਗੋਪੰਗਮ ਖਾਂ
ਕੱਚੀ ਭੁੱਚੋ ਪੱਕੀ ਭੁੱਚੋ
ਦਵਿੰਦਰ ਦੀ ਦਾਦੀ ਦੇ ਦੋ ਦੰਦ ਦੁਖਦੇ, ਦਿੱਲੀ ਦਾ ਡਾਕਟਰ ਦਵਿੰਦਰ ਦੀ ਦਾਦੀ ਦੇ ਦੁਖਦੇ ਦੰਦਾਂ ਦੀ ਦਵਾਈ ਦੇ ਦਿੰਦਾ.
ਚੰਦੂ ਦੇ ਚਾਚਾ ਨੇ ਚੰਦੂ ਦੀ ਚਾਚੀ ਨੂੰ ਚਾਂਦੀ ਦੇ ਚਮਚੇ ਨਾਲ ਚਾਂਦਨੀ ਚੌਂਕ ਵਿੱਚ ਚਟਨੀ ਚਟਾਈ
ਇੱਕ ਉੱਚਾ ਊਠ ਹੈ, ਪੂਛ ਉੱਚੀ ਊਠ ਦੀ - ਪੂਛ ਨਾਲੋਂ ਵੀ ਪਿੱਠ ਉੱਚੀ ਊਠ ਦੀ
ਖੜ-ਖੜ ਖੜਕੇ ਖਬਰ ਸੁਣਾਵੇ - ਸੁਣ ਸੁਣਾ ਸਭ ਨੂੰ ਚੱਪ ਹੋ ਜਾਵੇ
ਖੜ੍ਹੇ-ਖੜੋਤੇ ਚੁੱਪ-ਚੁਪੀਤੇ - ਖੜਕਾ ਖੜਕੇ ਖੜਾਵਾਂ ਪਾ ਕੇ
ਡੱਬਾ ਟੱਪੂ ਖਾਲ ਟੱਪੇ, ਟੱਪ ਡੱਬੇ ਟੁਪਵਾਹ
ਫ਼ੌਜੀ ਨੇ ਕੌਲੀ ਵਿੱਚ ਚੌਲ ਪਾ ਕੇ ਪੌੜੀ ਤੇ ਬਹਿ ਕੇ ਖਾਧੇ
ਵੱਛਾ ਖੱਬੀ ਵੱਖੀ ਚਟਦਾ ਸੱਜੀ ਵੱਖੀ ਚਟਦਾ
ਗਿੱਲੀ ਲੀਰ ਰੂੜੀ ਵਿੱਚ ਰੁਲਦੀ, ਰੁਲ ਨੀ ਲੀਰੇ ਰੁਲ ਰੁਲ ਰੁਲ
ਮੈਂ ਗਿਆ ਛਾਜਲੀ ਛੱਪੜ ਵਿੱਚ ਕੋਈ ਵੀ ਕੱਛੂ ਨਹੀਂ ਸੀ, ਮੱਛੀਆਂ ਹੀ ਮੱਛੀਆਂ ਸਨ
ਦਿਲ ਦੁੱਖਦਾ ਦੁਖੜੇ ਨਾ ਸੁਣਦਾ ਨਾ ਸੁਣਾਉਂਦਾ, ਸੁਣਦੇ-ਸੁਣਦੇ ਦਿਲ ਨਾ ਦੁੱਖਦਾ ਨਾ ਦਖਾਉਂਦਾ
ਹਵਾਲੇ:
Comments