ਨੋਟ: ਇਹ ਪਾਠ ਸਤੰਬਰ 2019 ਵਿੱਚ ਔਟਵਾ ਪੰਜਾਬੀ ਸਕੂਲ ਵਿੱਚ ਪੜ੍ਹਾਇਆ ਗਿਆ।
ਟੀਚੇ (Objectives)
1. ਵਿਦਿਆਰਥੀ ਅਤੇ ਅਧਿਆਪਕ ਨਵੀਂ ਜਮਾਤ ਦੇ ਮੁਢ ਵਿਚ ਇਕ-ਦੂਜੇ ਨਾਲ ਜਾਣ-ਪਛਾਣ ਕਰਦੇ ਹਨ।
2. ਅਧਿਆਪਕ ਦੁਆਰਾ ਤਿਆਰ ਕੀਤੇ ਪਾਠ ਅਭਿਆਸ ਦੀ ਮਦਦ ਨਾਲ ਵਿਦਿਆਰਥੀ ਪੰਜਵੇਂ ਦਰਜੇ ਵਿਚ ਲਈ ਸਿਖਿਆ ਨੂੰ ਸੰਖੇਪ ਵਿਚ ਦੁਹਰਾਉਂਦੇ ਹਨ।
Engagement (15 minute)
ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕਰੋ ਅਤੇ ਜੀ ਆਇਆਂ ਆਖੋ।
ਉਹਨਾਂ ਨੂੰ ਆਪਣੀ ਥਾਂ ਲੈਣ ਵਿਚ ਮਦਦ ਕਰੋ।
ਪੰਜਾਬੀ ਵਿਚ ਵਿਦਿਆਰਥੀਆਂ ਨਾਲ ਆਪਣਾ ਨਾਂ, ਤਾਲੀਮ ਅਤੇ ਸ਼ੌਂਕ ਸਾਂਝੇ ਕਰੋ।
ਵਿਦਿਆਰਥੀਆਂ ਨੂੰ ਵੀ ਇਕ-ਇਕ ਕਰਕੇ ਆਪਣਾ ਨਾਂ ਅਤੇ ਇਕ ਸ਼ੌਂਕ ਦੱਸਣ ਲਈ ਕਹੋ।
ਵਿਦਿਆਰਥੀ ਸਿਰਫ਼ ਪੰਜਾਬੀ ਵਿਚ ਹੀ ਬੋਲਣ ਅਤੇ ਜੇਕਰ ਨਵੇਂ ਆਏ ਵਿਦਿਆਰਥੀਆਂ ਨੂੰ ਔਖਿਆਈ ਹੋਵੇ ਤਾਂ ਤੁਸੀਂ ਉਹਨਾਂ ਦੀ ਮਦਦ ਕਰੋ।
ਵਿਦਿਆਰਥੀਆਂ ਵਲੋਂ ਆਪਣਾ ਪਰੀਚੇ ਦੇਣ ਉਪਰੰਤ ਅਧਿਆਪਕ ਹੇਠ ਦਿੱਤੇ ਸੁਆਲ ਬੋਰਡ ਉੱਤੇ ਲਿਖ ਦੇਵੇ ਅਤੇ ਵਿਦਿਆਰਥੀਆਂ ਨੂੰ ਇਹਨਾਂ ਦੇ ਜੁਆਬ ਇਕ ਕਾਗਜ਼ ’ਤੇ ਲਿਖਣ ਲਈ ਆਖੋ।
- ਤੁਹਾਡੇ ਨਾਲ ਬੈਠੇ ਵਿਦਿਆਰਥੀ ਦਾ ਨਾਂ ਕੀ ਹੈ?
- ਉਸਦਾ ਮਨ-ਭਾਉਂਦਾ ਰੰਗ ਕਿਹੜਾ ਹੈ?
- ਉਸਦੀ ਉਮਰ ਕਿੰਨੀ ਹੈ?
- ਉਹ ਰੋਜ਼ ਕਿਹੜੀ-ਕਿਹੜੀ ਬਾਣੀ ਦਾ ਪਾਠ ਕਰਦੇ ਹਨ?
- ਇਕ ਵਾਕ ਵਿਚ ਦਸੋ ਕਿ ਤੁਹਾਨੂੰ ਆਪਣੇ ਨਾਲ ਬੈਠਾ ਵਿਦਿਆਰਥੀ ਕਿਹੋ ਜਿਹਾ ਲਗਿਆ?
ਵਿਦਿਆਰਥੀਆਂ ਨੂੰ ਇਹ ਲਿਖਤੀ ਅਭਿਆਸ ਮੁਕਾਉਣ ਲਈ ਦਸ ਮਿੰਟਾਂ ਦਾ ਸਮਾਂ ਦਿਓ।
ਸਮਾਂ ਪੂਰਾ ਹੋਣ ਤੇ ਉਹਨਾਂ ਦੇ ਜੁਆਬ ਵਾਲੇ ਕਾਗਜ਼ ਕੱਠੇ ਕਰ ਲਵੋ।
Exploration (25-30 minute)
• ਜੇਕਰ ਵਿਦਿਆਰਥੀ ਤੁਹਾਡੇ ਵਿਦਿਆਲੇ ਵਿਚ ਪੰਜਵੀਂ ਜਮਾਤ ਦੌਰਾਨ ਪੰਜਾਬੀ ਬੋਲੀ ਪਾਠਕ੍ਰਮ ਵਿਚ ਵੀ ਸ਼ਾਮਲ ਹੋਏ ਸਨ ਤਾਂ ਉਹਨਾਂ ਨੂੰ ਪੜ੍ਹੇ ਗਏ ਵਿਸ਼ਿਆਂ ਬਾਰੇ ਪੁੱਛੋ।
• ਕੁਝ ਵਿਸ਼ਿਆਂ ਦੇ ਨਾਂ ਜਿਵੇਂ ਕਿ ਨਾਂਵ, ਕਿਰਿਆ, ਇੱਕ ਵਚਨ-ਬਹੁ ਵਚਨ, ਵਿਸ਼ੇਸ਼ਣ, ਕਿਰਿਆ ਯੋਜਕ, ਜਪੁ ਜੀ ਸਾਹਿਬ, ਰਹਰਾਸਿ ਸਾਹਿਬ, ਗੁਰ ਨਾਨਕ ਸਾਹਿਬ ਦੀ ਬਾਣੀ ਦੇ ਪਰਸੰਗ, ਆਦਿ ਚੇਤੇ ਕਰਨ ਵਿਚ ਉਹਨਾਂ ਦੀ ਮਦਦ ਕਰੋ।
(ਨੋਟ: It is better if you can talk to previous grade teacher and get a quick grasp on the broad topics already covered in their previous class)
• ਪੰਜਵੀਂ ਜਮਾਤ ਦੇ ਪਾਠਾਂ ਦਾ ਸਿਰਫ਼ ਨਾਂ ਦੱਸਣ ਲਈ ਵੀ ਵਿਦਿਆਰਥੀਆਂ ਨੂੰ ਵਧਾਈ (appreciation) ਦਿਓ। ਇਸ ਨਾਲ ਵਿਦਿਆਰਥੀ ਵਧੇਰੇ ਜੋਸ਼ ਨਾਲ ਹਿੱਸਾ ਲੈਣਗੇ।
• ਉਹਨਾਂ ਨੂੰ ਪੁੱਛੋ ਕਿ ਕਿਸੇ ਨੇ ਆਪਣੇ ਨੇਮ ਵਿਚ ਜਪੁ ਜੀ ਸਾਹਿਬ ਜਾਂ/ਅਤੇ ਰਹਰਾਸਿ ਸਾਹਿਬ ਦੀ ਬਾਣੀ ਜਾਂ ਉਹਨਾਂ ਤੋਂ ਮਿਲੀ ਸਿੱਖਿਆ ਨੂੰ ਆਪਣੇ ਜੀਵਨ ਵਿਚ ਸ਼ਾਮਲ ਕਰ ਲਿਆ ਹੈ। ਜਿਹਨਾਂ ਨੇ ਕੀਤਾ ਹੋਵੇ ਉਹਨਾਂ ਲਈ ਜੈਕਾਰਾ ਬੁਲਾਉ ਅਤੇ ਹੋਰਨਾਂ ਨੂੰ ਪ੍ਰੇਰੋ।
• ਫਿਰ ਇੱਕ-ਦੋ ਪਾਠ-ਅਭਿਆਸ (activities) ਦੁਆਰਾ ਵਿਦਿਆਰਥੀਆਂ ਦੀ ਕੁਝ ਸੌਖੇ ਵਿਸ਼ਿਆਂ ਤੇ ਪਕੜ ਦੀ ਸਮੀਖਿਆ
Activity -1: Board activity: ਨਾਂਵ, ਕਿਰਿਆ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ ਪਛਾਣੋ
Activity -2: Worksheet based: ਲਿਖਤੀ ਖੇਡ - ਮੇਲ ਅਤੇ ਫਰਕ
ਹਵਾਲੇ: This lesson plan has been taken from the "Sojhi" curriculum https://www.sikhri.org/sojhi
Comments